ਮੀਟਿੰਗ ਵਿੱਚ ਪਹੁੰਚੇ ਮਾਲ ਮੰਤਰੀ ਪੰਜਾਬ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਕਿਹਾ ਕਿ ਉਹ ਅੱਜ ਹੀ ਸੰਬੰਧਤ ਵਿਭਾਗ ਦੇ ਮੰਤਰੀ ਨਾਲ ਇਸ ਸੰਬੰਧੀ ਗੱਲ ਕਰਨਗੇ[ ਉਹਨਾਂ ਲੋਕਾਂ ਨੂੰ ਭਰੋਸਾ ਦੁਆਇਆ ਕਿ ਉਹ ਜਲਦੀ ਹੀ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਉਣਗੇ ਅਤੇ ਉਹਨਾਂ ਵਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਉਹ ਇੱਕ ਹਫ਼ਤੇ ਦੇ ਅੰਦਰ-ਅੰਦਰ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰਨਗੇ। ਮੀਟਿੰਗ ਨੂੰ ਹੋਰਨਾ ਤੋਂ ਇਲਾਵਾ ਸੰਤ ਸੁਖਜੀਤ ਸਿੰਘ ਸੀਚੇਵਾਲ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸਾਬਕਾ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ, ਕਰਨੈਲ ਸਿੰਘ ਨਿੱਝਰ, ਮਨਜੀਤ ਸਿੰਘ ਅਠੌਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਸੰਤ ਲੀਡਰ ਸਿੰਘ ਜੀ ਗੁਰੂਸਰ ਸੈਫਲਾਬਾਦ,ਸੰਤ ਬਲਦੇਵ ਕ੍ਰਿਸ਼ਨ ਸਿੰਘ ਗਿੱਲਾਂ, ਭਾਈ ਗੁਰਮੇਜ਼ ਸਿੰਘ ਗੁਰੂਦੁਆਰਾ ਸੈਦਰਾਣਾ ਸਹਿਬ, ਗਿਆਨੀ ਗਿਆਨ ਸਿੰਘ, ਕਾਂਗਰਸੀ ਆਗੂ ਰਾਜਨਬੀਰ ਸਿੰਘ, ਸ਼ਿਵ ਕੰਵਰ ਸਿੰਘ ਸੰਧੂ, ਜਥੇਦਾਰ ਬਲਵਿੰਦਰ ਸਿੰਘ ਸਰੂਪਵਾਲ, ਕਾਮਰੇਡ ਹਰਭਜਨ ਸਿੰਘ, ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ, ਸੋਹਣ ਸਿੰਘ ਸ਼ਾਹ, ਅਮਰੀਕ ਸਿੰਘ ਸੰਧੂ, ਸੁਰਜੀਤ ਸਿੰਘ ਸ਼ੰਟੀ, ਜੋਗਾ ਸਿੰਘ ਸਰਾਏ,ਅਵਤਾਰ ਸਿੰਘ ਕਲੇਰ ਐਡਵੋਕੇਟ, ਦੀਪਕ ਸ਼ਰਮਾ ਐਡਵੋਕੇਟ, ਤਜਿੰਦਰ ਸਿੰਘ ਬਹੂਗੁਣ, ਡਾ. ਨਿਰਮਲ ਸਿੰਘ ਲਾਂਬੜਾ, ਕੇਵਲ ਸਿੰਘ ਰੂਪੇਵਾਲੀ, ਇੰਜ. ਸੀਤਲ ਸਿੰਘ ਸੰਘਾ, ਅਵਤਾਰ ਸਿੰਘ ਖਾਨੋਵਾਲ, ਪੰਡਿਤ ਅਸ਼ੋਕ ਕੁਮਾਰ, ਬਹਾਦਰ ਸਿੰਘ ਸੰਧੂ, ਬਲਬੀਰ ਸਿੰਘ ਬੋਪਾਰਾਏ, ਬਤਨ ਸਿੰਘ ਗਿੱਲਾਂ, ਭਾਈ ਅਜੀਤ ਸਿੰਘ ਗੁਰੂਸਰ, ਗੁਰਮੁਖ ਸਿੰਘ ਮਲਸੀਆਂ, ਗੁਰਦਿਆਲ ਸਿੰਘ ਜ਼ਾਫ਼ਰਾਪੁਰ, ਜੋਗਿੰਦਰ ਸਿੰਘ, ਰਘਬੀਰ ਸਿੰਘ ਤਲਵੰਡੀ ਮਾਧੋ, ਨਿਰਮਲਜੀਤ ਸਿੰਘ ਮੱਲੀ, ਸੁਰਜੀਤ ਸਿੰਘ ਕੋਠੀ ਵਾਲੇ, ਗੁਰਪਾਲ ਚੰਦ ਲੰਬੜਦਾਰ ਮਲਸੀਆਂ ਅਤੇ ਇਲਾਕੇ ਭਰ ਦੀਆਂ ਸੰਗਤਾਂ ਹਾਜਰ ਸਨ। |